ਓ ਰਿਹਾ ਜਿੱਤਦਾ ਜਿੰਨੀ ਸੀ ਵਾਰ ਲੜਿਆ,
ਨਾ ਡਰਾਉਂਦਾ ਤੇ ਨਾ ਕਿਸੇ ਕੋਲੋਂ ਡਰਿਆ,
ਓ ਸਾਡੀ ਅਣਖ ਦਾ ਓਹਨੇ ਹੀ ਵਹਿਮ ਕਰਿਆ,
ਓ ਜਿੰਨੇ ਅੱਜ ਤੱਕ ਨਹੀਂ ਸਿੱਖ ਇਤਿਹਾਸ ਪੜ੍ਹਿਆ,
ਠੰਡਾ ਬੁਰਜ ਤੇ ਪੋਹ ਦਾ ਮਹੀਨਾ ਸੀ
ਸੂਬਾ ਬਣ ਚੁੱਕਾ ਜ਼ਾਲਮ ਕਮੀਨਾ ਸੀ
ਕਹਿਰ ਢਾਹ ਕੇ ਨਿੱਕੀਆਂ ਮਾਸੂਮ ਜਿੰਦਾ ਤੇ
ਚਾਹੁੰਦਾ ਸੀ ਦਬਾਉਣ ਨੂੰ
ਦੂਜੇ ਪਾਸੇ ਲੱਭਦੇ ਸੀ ਮੌਕਾ ਸੂਰਮੇ
ਮੌਤ ਗਲ ਲਾਉਣ ਨੂੰ
ਮਾਤਾ ਗੁਜਰੀ ਦੇ ਚੰਡੇ ਛੋਟੇ ਲਾਲ ਸੀ
ਡੋਲ ਜਾਂਦੇ ਇਹ ਨਾ ਬਣ ਦਾ ਸਵਾਲ ਸੀ
ਬਾਦਸ਼ਾਹੀਆਂ ਵਾਲੇ ਦੇਕੇ ਲਾਲਚ ਸੀ ਸੂਬਾ ਹੁਣ ਫਿਰੇ ਭਰਮਾਉਣ ਨੂੰ
ਦੂਜੇ ਪਾਸੇ ਮੌਕਾ ਲੱਭਦੇ ਸੀ ਸੂਰਮੇ ਓ ਮੌਤ ਗਲ੍ਹ ਲਾਉਣ ਨੂੰ.........੩
ਫ਼ਤਹਿ ਸਿੰਘ ਨੇ ਜੈਕਾਰਾ ਜਦੋਂ ਛੱਡਿਆ
ਸੁੱਚਾ ਨੰਦ ਨੂੰ ਪੈਰਾਂ ਤੋਂ ਸੀ ਗਾ ਕੱਢਿਆ
ਕਾਜ਼ੀ ਆਖੇ ਬਖ਼ਸ਼ ਦੇਵਾਂਗੇ ਹਾਂ ਕਰੋ ਸਾਡੇ ਨਾਲ ਆਉਣ ਨੂੰ
ਦੂਜੇ ਪਾਸੇ ਲੱਭਦੇ ਸੀ ਮੌਕਾ ਸੂਰਮੇ ਮੌਤ ਗਲ੍ਹ ਲਾਉਣ ਨੂੰ.......
ਓ ਲਾਲ ਭੋਰਾ ਨਾ ਦਵਿੰਦਰਾ ਸੀ ਡਰਦੇ
ਸੂਬੇ ਕੋਲ ਸੀ ਖਲੋਤੇ ਬਾਣੀ ਪੜ੍ਹਦੇ
ਓ ਗੁਸੇ ਵਿੱਚ ਆ ਕੇ ਓਨਾਂ ਹੁਕਮ ਸੁਣਾਇਆ ਨੀਹਾਂ ਚ ਚਿਨਾਉਣ ਨੂੰ
ਦੂਜੇ ਪਾਸੇ ਲੱਭਦੇ ਸੀ ਮੌਕਾ ਸੂਰਮੇ ਮੌਤ ਗਲ੍ਹ ਲਾਉਣ ਨੂੰ.......